ਇਸ਼ਰਤ ਜਹਾਂ ਮਾਮਲਾ: ਪਟੀਸ਼ਨਕਰਤਾ ਨੂੰ ਬੱਸ ਨੇ ਦਰੜਿਆ, ਮੌਤ

ਅਲਪੁਆ (ਕੇਰਲ): ਗੁਜਰਾਤ ਦੇ ਬਹੁਚਰਚਿਤ ਇਸ਼ਰਤ ਜਹਾਂ ਫਰਜ਼ੀ ਮੁਕਾਬਲਾ ਮਾਮਲੇ ਦੇ ਪਟੀਸ਼ਨਕਰਤਾ ਦੀ ਸ਼ੁੱਕਰਵਾਰ ਨੂੰ ਕੇਰਲ ਦੇ ਅਲੀਪੁਆ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਕੇਰਲ ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਮ.ਆਰ. ਗੋਪੀਨਾਥਨ ਪਿੱਲਈ ਆਪਣੀ ਕਾਰ ਨਾਲ ਕਿਤੇ ਜਾ ਰਹੇ ਸੀ ਤੇ ਅਚਾਨਕ ਕਾਰ ਦੀ ਟੱਕਰ ਬੱਸ ਨਾਲ ਹੋ ਗਈ। ਇਹ ਘਟਨਾ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਈ।

ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਕੋਈ ਮੌਕਾ ਨਹੀਂ ਛੱਡਾਂਗੇ ਤੇ ਦੁਰਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਹੋ ਰਹੀ ਹੈ। ਪਿੱਲਈ, ਜਾਵੇਦ ਗੁਲਾਮ ਸ਼ੇਖ ਉਰਫ਼ ਪ੍ਰਣੇਸ਼ ਕੁਮਾਰ ਪਿੱਲਈ ਦੇ ਪਿਤਾ ਸਨ। ਜੂਨ 2004 ਵਿੱਚ ਅਹਿਮਦਾਬਾਦ ਦੇ ਬਾਹਰੀ ਇਲਾਕੇ ਵਿੱਚ ਗੁਜਰਾਤ ਪੁਲਿਸ ਨੇ ਇਸ਼ਰਤ ਜਹਾਂ ਦੇ ਨਾਲ ਜਿਨ੍ਹਾਂ ਦੋ ਲੋਕਾਂ ਨੂੰ ਮਾਰਿਆ ਸੀ, ਉਨ੍ਹਾਂ ਵਿੱਚ ਜਾਵੇਦ ਵੀ ਸ਼ਾਮਲ ਸੀ।

ਗੁਜਰਾਤ ਪੁਲਿਸ ਨੇ ਇਹ ਇਲਜ਼ਾਮ ਲਾਇਆ ਸੀ ਕਿ ਇਸ਼ਰਤ ਜਹਾਂ ਤੇ ਤਿੰਨ ਹੋਰ ਲੋਕ ਲਸ਼ਕਰ-ਏ-ਤੌਇਬਾ ਦੇ ਮੈਂਬਰ ਸਨ ਤੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਮਾਰਨ ਆਏ ਸਨ।

ਅਧਿਕਾਰੀ ਨੇ ਦੱਸਿਆ ਕਿ ਦੁਰਘਟਨਾ ਬਾਰੇ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਸਬੰਧੀ ਐਫ.ਆਈ.ਆਰ. ਦਰਜ ਕਰ ਲਈ ਹੈ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪਿੱਲਈ ਸਿਹਤ ਜਾਂਚ ਲਈ ਹਸਪਤਾਲ ਜਾ ਰਹੇ ਸਨ, ਤਾਂ ਇਹ ਦੁਰਘਟਨਾ ਵਾਪਰ ਗਈ

Leave a Reply

Your email address will not be published. Required fields are marked *