ਕੁਆਰੇਪਣ ਅਤੇ ਧਰਮ ਦੇ ਨਾਂ ‘ਤੇ ਇਸ ਚੀਅਰਲੀਡਰ ਨੂੰ ਕੀਤਾ ਜਾ ਰਿਹੈ ਪਰੇਸ਼ਾਨ

ਵਾਸ਼ਿੰਗਟਨ — ਅਮਰੀਕੀ ਫੁੱਟਬਾਲ ਟੀਮ ਮਿਆਮੀ ਡਾਲਫਿਨਸ ਦੀ ਸਾਬਕਾ ਚੀਅਰਲੀਡਰ ਨੇ ਆਪਣੀ ਟੀਮ ਖਿਲਾਫ ਅਧਿਕਾਰਕ ਤੌਰ ‘ਤੇ ਸ਼ਿਕਾਇਤ ਦਰਜ ਕਰਾਈ ਹੈ। ਜਿਸ ‘ਚ ਉਸ ਦਾ ਕਹਿਣਾ ਹੈ ਕਿ ਉਸ ਦੇ ਧਰਮ ਅਤੇ ਵਰਜਨਿਟੀ (ਕੁਆਰੇਪਣ) ਕਾਰਨ ਉਸ ਨੂੰ ਪਰੇਸ਼ਾਨ ਕੀਤਾ ਗਿਆ ਹੈ।
ਕ੍ਰਿਸਟਨ ਐੱਨ. ਵੇਰ 27 ਸਾਲ ਦੀ ਹੈ। ਉਹ ਕਹਿੰਦੀ ਹੈ ਕਿ 2016 ‘ਚ ਟੀਮ ਦੇ ਡਾਇਰੈਕਟਰ ਦੇ ਨਾਲ ਇਕ ਇੰਟਰਵਿਊ ਤੋਂ ਬਾਅਦ ਉਨ੍ਹਾਂ ਨੇ ਡਾਂਸ ਗਰੁੱਪ ਨੂੰ ਛੱਡ ਦਿੱਤਾ ਸੀ, ਇਸ ਗੱਲਬਾਤ ‘ਚ ਉਨ੍ਹਾਂ ਨਾਲ ਉਨ੍ਹਾਂ ਦੇ ਸੈਕਸੁਐਲ ਜ਼ਿੰਦਗੀ ‘ਤੇ ਗੱਲ ਕੀਤੀ ਗਈ ਸੀ। ਹਾਲਾਂਕਿ ਉਹ ਅਜਿਹੀ ਪਹਿਲੀ ਚੀਅਰਲੀਡਰ ਨਹੀਂ ਹੈ ਜਿਸ ਨੇ ਇਸ ਤਰ੍ਹਾਂ ਦੇ ਵਾਤਾਵਰਣ ਦੀ ਸ਼ਿਕਾਇਤ ਕੀਤੀ ਹੈ। ਫੁੱਟਬਾਲ ਟੀਮ ਨਿਊ ਆਰਲੈਂਸ ਸੈਂਟਸ ਦੀ ਸਾਬਕਾ ਚੀਅਰਲੀਡਰ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਅੰਡਰਵੇਅਰ ਪਾਈ ਹੋਈ ਆਪਣੀ ਇਕ ਫੋਟੋ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ।

Leave a Reply

Your email address will not be published. Required fields are marked *