ਮਾਨੁਸ਼ੀ ਨੇ ਬੇਬੋ ਨੂੰ ਦੱਸਿਆ ਆਪਣਾ ਵੈਡਿੰਗ ਪਲਾਨ

ਮੁੰਬਈ: ਮਿਸ ਵਰਲਡ ਮਾਨੁਸ਼ੀ ਛਿੱਲਰ ਜਲਦ ਹੀ ਬਾਲੀਵੁੱਡ ‘ਚ ਆਪਣਾ ਡੈਬਿਊ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਹਾਲ ਹੀ ‘ਚ ਇੱਕ ਐਡ ਵੀ ਸ਼ੂਟ ਕੀਤਾ ਹੈ। ਜਿਸ ‘ਚ ਮਾਨੁਸ਼ੀ ਨੇ ਸਕ੍ਰੀਨ ਸ਼ੇਅਰ ਕੀਤੀ ਹੈ ਬਾਲੀਵੁੱਡ ਦੀ ਬੇਬੋ ਯਾਨੀ ਕਰੀਨਾ ਕਪੂਰ ਖ਼ਾਨ ਨਾਲ। ਮਾਨੁਸ਼ੀ ਨਾਲ ਕੀਤੀ ਐਡ ਨੂੰ ਕਰੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤੀ ਹੈ। ਜਿਸ ਨੂੰ ਔਡੀਐਂਸ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ।

 

ਇਹ ਐਡ ਇੱਕ ਜਵੈਲਰੀ ਬ੍ਰਾਂਡ ਦੀ ਹੈ। ਇਸ ਦੀ ਸ਼ੁਰੂਆਤ ਹੁੰਦੀ ਹੈ ਇੱਕ ਵੈਡਿੰਗ ਪਲਾਨ ਨਾਲ। ਕਰੀਨਾ ਕਪੂਰ ਐਂਡ ‘ਚ ਮਾਨੁਸ਼ੀ ਤੋਂ ਪੁੱਛਦੀ ਹੈ ਕਿ ਤੁਹਾਡਾ ਵਿਆਹ ਕਿਵੇਂ ਹੋਵੇਗਾ ਫਿਰ ਮਾਨੁਸ਼ੀ ਆਪਣਾ ਪੂਰਾ ਪਿਟਾਰਾ ਖੋਲ੍ਹ ਦਿੰਦੀ ਹੈ। ਵੀਡੀਓ ‘ਚ ਮਾਨੁਸ਼ੀ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਬਾਲੀਵੁੱਡ ‘ਚ ਐਂਟਰੀ ਕਰ ਕੇ ਸਾਰਿਆਂ ਦੀ ਛੁੱਟੀ ਕਰ ਦੇਵੇਗੀ।

 

ਐਡ ਸ਼ੂਟ ‘ਚ ਵੀ ਉਹ ਕਰੀਨਾ ਨੂੰ ਪੂਰੀ ਟੱਕਰ ਦੇ ਰਹੀ ਹੈ। ਇਹ ਦੋਹਾਂ ਦੀ ਇਕੱਠਿਆਂ ਪਹਿਲਾ ਐਡ ਹੈ। ਫਿਲਹਾਲ ਫੈਨਸ ਮਾਨੁਸ਼ੀ ਛਿੱਲਰ ਦੇ ਜਲਦ ਹੀ ਫਿਲਮੀ ਦੁਨੀਆ ‘ਚ ਐਂਟਰੀ ਕਰਨ ਦੇ ਅੰਦਾਜ਼ੇ ਲਗਾ ਰਹੇ ਨੇ। ਪਿਛਲੇ ਦਿਨੀਂ ਮਾਨੁਸ਼ੀ ਛਿੱਲਰ ਦਾ ਇੱਕ ਇਵੈਂਟ ਦੌਰਾਨ ਰਣਵੀਰ ਸਿੰਘ ਨਾਲ ਵੀਡੀਓ ਵਾਇਰਲ ਹੋਇਆ ਸੀ।

Leave a Reply

Your email address will not be published. Required fields are marked *