ਕਠੂਆ ਗੈਂਗਰੇਪ: ਲੁਧਿਆਣਾ ਤੋਂ ਦੋਸ਼ੀਆਂ ਲਈ ਫਾਂਸੀ ਦੀ ਮੰਗ

ਲੁਧਿਆਣਾ: ਜੰਮੂ-ਕਸ਼ਮੀਰ ਵਿੱਚ ਆਸਿਫ਼ਾ ਤੇ ਉੱਤਰ ਪ੍ਰਦੇਸ਼ ਵਿੱਚ ਉਨਾਵ ਵਿੱਚ ਹੋਈਆਂ ਗੈਂਗਰੇਪ ਦੀਆਂ ਖਟਨਾਵਾਂ ਵਿੱਚ ਅੱਜ ਲੁਧਿਆਣਾ ਦੀ ਜਾਮਾ ਮਸਜਿਦ ਦੇ ਬਾਹਰ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਨੇ ਮਹਿਬੂਬਾ ਮੁਫ਼ਤੀ ਤੇ ਯੋਗੀ ਸਰਕਾਰ ਦਾ ਪੁਤਲਾ ਫੂਕ ਕੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਤੇ ਦੋਸ਼ੀਆਂ ਲਈ ਫਾਂਸੀ ਦੀ ਮੰਗ ਕੀਤੀ।

ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਨੀ ਨੇ ਕਿਹਾ ਕਿ ਮਾਸੂਮ ਬੱਚਿਆਂ ਨਾਲ ਗੁਨਾਹ ਕਰਨ ਵਾਲਿਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ। ਉਨ੍ਹਾਂ ਮਹਿਬੂਬਾ ਤੇ ਯੋਗੀ ਸਰਕਾਰ ਨੂੰ ਲਾਹਣਤਾਂ ਪਾਉਂਦੇ ਕਿਹਾ ਕਿ ਉਨ੍ਹਾਂ ਦੇ ਰਾਜ ਵਿੱਚ ਮਾਸੂਮ ਧੀਆਂ ਨਾਲ ਵਹਿਸ਼ੀਆਨਾ ਹਰਕਤ ਕਰਨ ਵਾਲੇ ਦਰਿੰਦਿਆਂ ਨੂੰ ਜਨਤਾ ਵੱਲੋਂ ਸ਼ੋਰ ਪਾਉਣ ਨਾਲ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ, ਨਹੀਂ ਉਹ ਆਜ਼ਾਦ ਘੁੰਮਦੇ ਰਹਿੰਦੇ।

ਮੌਲਾਨਾ ਹਬੀਬ ਨੇ ਕਿਹਾ ਕਿ ਤਿੰਨ ਤਲਾਕ ਵਿਰੁੱਧ ਕਾਨੂੰਨ ਬਣਾਉਣ ਵਾਲੀ ਮੋਦੀ ਸਰਕਾਰ ਨੂੰ ਅਸੀਂ ਇਹ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਇਸਲਾਮ ਧਰਮ ਮੁਤਾਬਕ ਬਲਾਤਕਾਰੀ ਦਾ ਸਿਰ ਕਲਮ ਕਰਨਾ ਚਾਹੀਦਾ ਤਾਂ ਜੋ ਕਿਸੇ ਹੋਰ ਦੀ ਜ਼ਿੰਦਗੀ ਖ਼ਰਾਬ ਨਾ ਕਰ ਸਕੇ। ਇਮਾਮ ਨੇ ਕਿਹਾ ਕਿ ਸਰਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੱਤਾ ਦਾ ਧਰਮ ਇਨਸਾਫ਼ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਸਿਫ਼ਾ ਹੋਵੇ ਜਾਂ ਉਨਾਵ ਦੀ ਧੀ, ਸਾਰਿਆਂ ਲਈ ਇੱਕ ਸਮਾਨ ਹੈ।

Leave a Reply

Your email address will not be published. Required fields are marked *