ਖ਼ਾਲਸਾ ਸਾਜਨਾ ਦਿਵਸ ਮੌਕੇ ਦਮਦਮਾ ਸਾਹਿਬ ਵਿਖੇ ਕੱਢਿਆ ‘ਮੁਹੱਲਾ’

ਬਠਿੰਡਾ: ਖ਼ਾਲਸੇ ਦੇ ਸਿਰਜਨਾ ਦਿਵਸ ਵਿਸਾਖੀ ਦਾ ਮੇਲਾ ਅੱਜ ਅਮੀਟ ਛਾਪ ਛੱਡਦਾ ਹੋਇਆ ਸੰਪੂਰਨ ਹੋ ਗਿਆ। ਇਸ ਦੌਰਾਨ ਕਰਤੱਬ ਦਿਖਾਉਂਦੇ ਹੋਏ ਇੱਕ ਨਿਹੰਗ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹੋਣੀ ਬਾਕੀ ਹੈ, ਪਰ ਉਨ੍ਹਾਂ ਦਾ ਪਿੰਡ ਕਾਉਣੀ ਦੱਸਿਆ ਜਾ ਰਿਹਾ ਹੈ। ਗੁਰੂ ਕੀਆਂ ਲਾਡਲੀਆਂ ਵੱਲੋਂ ਖ਼ਾਲਸਾਈ ਜਾਹੋ ਜਲਾਲ ਤੇ ਪੁਰਾਤਨ ਰੀਤਾਂ ਵਾਂਗ ਕੱਢੇ ਮੁਹੱਲਾ ਤੋਂ ਬਾਅਦ ਸਮਾਪਤ ਹੋ ਗਿਆ। ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਦੀਆਂ ਸਮੂਹ ਜਥੇਬੰਦੀਆਂ ਵੱਲੋ ਇੱਕਜੁੱਟ ਹੋ ਕੇ ਮੁਹੱਲੇ ਦੀ ਰਸਮ ਵਿੱਚ ਹਾਜ਼ਰੀ ਲਗਵਾਈ।

ਬਠਿੰਡਾ ਜ਼ਿਲ੍ਹੇ ਦੇ ਧਾਰਮਿਕ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਈਆਂ ਜਾ ਰਿਹਾ ਤਿੰਨ ਦਿਨਾਂ ਵਿਸਾਖੀ ਮੇਲਾ ਐਤਵਾਰ ਨੂੰ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵੱਲੋਂ ਪੁਰਾਤਨ ਵਿਰਸੇ ਮੁੱਤਾਬਕ ਮੁਹੱਲਾ ਕੱਢ ਕੇ ਕੀਤੀ ਗਈ। ਵਿਸ਼ਾਲ ਗ੍ਰਾਊਂਡ ਵਿੱਚ ਨਹਿੰਗਾ ਸਿੰਘਾਂ ਦੇ ਜੋਹਰ ਵਿਖਾਏੇ। ਸਿੰਘਾਂ ਵੱਲੋ ਗਤਕਾ ਘੋੜਸਵਾਰੀ, ਕਿੱਲਾ ਪੁੱਟਨਾ ਦੋ ਘੋੜੇ ਦੀ ਸਵਾਰੀ ਕਰਨ ਤੇ ਹੋਰ ਹੈਰਤਅੰਗੇਜ਼ ਕਰਤੱਬ ਕੀਤੇ।

ਬੁੱਢਾ ਦਲ ਮੁਖੀ ਬਾਬਾ ਬਲਵੀਰ ਸਿੰਘ ਨੇ ਪ੍ਰਸ਼ਾਸਨ ਵੱਲੋਂ ਮਹੁੱਲੇ ਨੂੰ ਲੈ ਕੇ ਯੋਗ ਪ੍ਰਬੰਧ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਹੁੱਲੇ ਲਈ ਪੁਖਤਾ ਪ੍ਰਬੰਧ ਕੀਤੇ ਜਾਣ।

Leave a Reply

Your email address will not be published. Required fields are marked *