ਫ਼ਗਵਾੜਾ ‘ਚ ਮਾਹੌਲ ਸ਼ਾਂਤ ਪਰ ਦਲਿਤ ਸਮਾਜ ਗੁੱਸੇ ਵਿੱਚ

ਜਲੰਧਰ: ਡਾ. ਅੰਬੇਡਕਰ ਦਾ ਬੋਰਡ ਲਾਉਣ ਦੇ ਚੱਕਰ ਵਿੱਚ ਸ਼ਨੀਵਾਰ ਨੂੰ ਫਗਵਾੜਾ ਵਿੱਚ ਹੋਈ ਹਿੰਸਾ ਤੋਂ ਬਾਅਦ ਮਾਹੌਲ ਹੁਣ ਸ਼ਾਂਤ ਹੈ। ਪ੍ਰਸ਼ਾਸਨ ਨੇ ਅਫਵਾਹਾਂ ਦੇ ਦੌਰ ਨੂੰ ਵੇਖਦੇ ਇੰਟਰਨੈਟ 24 ਘੰਟੇ ਲਈ ਹੋਰ ਬੰਦ ਰੱਖਣ ਦਾ ਫੈਸਲਾ ਲਿਆ ਹੈ।

ਫਗਵਾੜਾ ਵਿੱਚ ਹੋਈ ਹਿੰਸਾ ਵਿੱਚ ਜਿਨਾਂ ਦੋ ਨੌਜਵਾਨਾਂ ਨੂੰ ਗੋਲੀ ਲੱਗੀ ਉਹ ਭਗਵਾਨ ਵਾਲਮੀਕਿ ਮੁਹੱਲੇ ਦੇ ਰਹਿਣ ਵਾਲੇ ਹਨ। ਅੱਜ ਲੋਕਾਂ ਨੇ ਮੁਹੱਲੇ ਵਿੱਚ ਟੈਂਟ ਲਗਾ ਕੇ ਧਰਨਾ ਦਿੱਤਾ। ਇੱਕ ਅਖਬਾਰ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਨੌਜਵਾਨ ਦੀ ਫੋਟੋ ਨਸ਼ਾ ਤਸਕਰੀ ਵਾਲੀ ਖ਼ਬਰ ਵਿੱਚ ਲੱਗ ਗਈ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਉੱਥੇ ਮੀਡੀਆ ਨੂੰ ਬੈਨ ਕਰ ਦਿੱਤਾ।

 

ਏ.ਬੀ.ਪੀ. ਨਿਊਜ਼ ਨਾਲ ਗੱਲਬਾਤ ਕਰਦਿਆਂ ਇਲਾਕੇ ਦੇ ਮੋਹਤਬਰ ਲੋਕਾਂ ਨੇ ਦੱਸਿਆ ਕਿ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਸਾਨੂੰ ਭਰੋਸਾ ਦਿੱਤਾ ਹੈ ਕਿ 7 ਦਿਨਾਂ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੇ ਜਲਦ ਤੋਂ ਜਲਦ ਗੋਲੀ ਚਲਾਉਣ ਵਾਲਿਆਂ ਨੂੰ ਨਾ ਫੜਿਆ ਤਾਂ ਅਸੀਂ ਸੰਘਰਸ਼ ਤਿੱਖਾ ਕਰਾਂਗੇ ਅਤੇ ਇਨਸਾਫ ਲੈ ਕੇ ਰਹਾਂਗੇ।

Leave a Reply

Your email address will not be published. Required fields are marked *